डेली संवाद, चंडीगढ़
ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਆਈ. ਏ.ਐਸ. ਨੇ ਸੋਮਵਾਰ ਨੂੰ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿਤਾਂ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਐਡਜਸਟਮੈਂਟ ਦੇ ਆਦੇਸ਼ ਜਾਰੀ ਕੀਤੇ ਹਨ।
ਜਾਰੀ ਆਦੇਸ਼ ਅਨੁਸਾਰ ਪਰਮਿੰਦਰ ਸਿੰਘ ਕਾਰਜ਼ ਸਾਧਕ ਅਧਿਕਾਰੀ ਮੂਣਕ ਨੂੰ ਪਾਤੜਾਂ ਅਤੇ ਘੱਗਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦੋਂ ਕਿ ਵਿਜੇ ਕੁਮਾਰ ਕਾਰਜ਼ ਸਾਧਕ ਅਧਿਕਾਰੀ ਬੁਢਲਾਡਾ ਨੂੰ ਬੋਹਾ,ਬਰੇਟਾ ਦਾ ਵਾਧੂ ਚਾਰਜ, ਭਾਰਤਵੀਰ ਸਿੰਘ ਈ.ਓ.ਮਹਿਰਾਜ ਨੂੰ ਸਰਦੂਲਗੜ੍ਹ ਦਾ ਵਾਧੂ ਚਾਰਜ, ਮਨਵੀਰ ਸਿੰਘ ਈ.ਓ. ਚੰਡੀਗੜ੍ਹ ਨੂੰ ਲਾਲੜੂ, ਬਲਵੀਰ ਸਿੰਘ ਗਿੱਲ ਈ ਓ ਮਲੌਦ ਨੂੰ ਪਾਇਲ ਦਾ ਵਾਧੂ ਚਾਰਜ, ਚਰਨਜੀਤ ਸਿੰਘ ਈ ਓ ਗੋਬਿੰਦਗੜ੍ਹ ਤੋਂ ਖੰਨਾ।
ਬਲਜੀਤ ਸਿੰਘ ਈ ਓ ਮਜੀਠਾ ਤੋਂ ਸੁਲਤਾਨਪੁਰ ਲੋਧੀ
ਬਲਜੀਤ ਸਿੰਘ ਈ ਓ ਮਜੀਠਾ ਤੋਂ ਸੁਲਤਾਨਪੁਰ ਲੋਧੀ, ਅਸ਼ੀਸ਼ ਕੁਮਾਰ ਈ ਓ ਬੰਧਨੀ ਕਲਾਂ ਤੋਂ ਅਮਰਗੜ੍ਹ, ਸੁਖਦੀਪ ਸਿੰਘ ਕੰਬੋਜ ਈ ਓ ਹੰਡਿਆਇਆ ਨੂੰ ਧਨੋਲਾ ਅਤੇ ਨਾਭਾ ਦਾ ਵਾਧੂ ਚਾਰਜ ਵਿਕਰਮਜੀਤ ਸਿੰਘ ਈ ਓ ਨੂੰ ਬਿਲਗਾ, ਅਵਤਾਰ ਚੰਦ ਈ ਓ ਗੜ੍ਹਸ਼ੰਕਰ ਨੂੰ ਚਮਕੋਰ ਸਾਹਿਬ ਦਾ ਵਾਧੂ ਚਾਰਜ, ਸੰਜੇ ਕੁਮਾਰ ਈ ਓ ਜਗਰਾਉਂ ਨੂੰ ਰਾਮਪੁਰਾ ਫੂਲ, ਭਗਤ,ਭਾਈ ਰੂਪਾ ਅਤੇ ਕੋਠਾ ਗੁਰੂ ਦਾ ਵਾਧੂ ਚਾਰਜ, ਸੁਖਦੇਵ ਸਿੰਘ ਈ ਓ ਪਾਇਲ ਨੂੰ ਦੋਰਾਹਾ, ਅਮਰਦੀਪ ਸਿੰਘ ਸੁਪਰਡੈਂਟ ਨਵਾਂ ਸ਼ਹਿਰ ਨੂੰ ਬਤੋਰ ਈ ਓ ਮਜੀਠਾ।
ਸ਼ਰਨਜੀਤ ਕੌਰ ਈ ਓ ਸੁਲਤਾਨਪੁਰ ਲੋਧੀ ਨੂੰ ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਦਾ ਵਾਧੂ ਚਾਰਜ, ਸਿਮਰਨ ਢੀਂਡਸਾ ਈ ਓ ਧਨੋਲਾ ਨੂੰ ਤਲਵਾੜਾ, ਗੁਰਦਾਸ ਸਿੰਘ ਈ ਓ ਜੈਤੋ ਨੂੰ ਫਿਰੋਜ਼ਪੁਰ ਦਾ ਵਾਧੂ ਚਾਰਜ, ਰਾਜੀਵ ਸਰੀਨ ਈ ਓ ਰਾਹੋ ਨੂੰ ਭਵਾਨੀਗੜ੍ਹ, ਜਗਤਾਰ ਸਿੰਘ ਈ ਓ ਅਜਨਾਲਾ ਨੂੰ ਰਈਆ ਦਾ ਵਾਧੂ ਚਾਰਜ, ਸੁਖਦੇਵ ਸਿੰਘ ਈ ਓ ਨੂੰ ਮਲੇਰਕੋਟਲਾ, ਗੋਰਾ ਲਾਭ ਈ ਓ ਨਗਰ ਸੁਧਾਰ ਟਰੱਸਟ ਪਟਿਆਲਾ ਅਤੇ ਕੋਟਕਪੂਰਾ ਦੇ ਨਾਲ ਜਲੰਧਰ ਦਾ ਵਾਧੂ ਚਾਰਜ, ਰਾਜੇਸ਼ ਚੌਧਰੀ ਈ ਓ ਨਗਰ ਸੁਧਾਰ ਟਰੱਸਟ ਕਪੂਰਥਲਾ ਨੂੰ ਜਲੰਧਰ ਦਾ ਵਾਧੂ ਚਾਰਜ।
ਦਿਨੇਸ਼ ਸ਼ਰਮਾ ਐਮ.ਈ. ਫਾਜ਼ਿਲਕਾ ਨੂੰ ਅਬੋਹਰ ਦਾ ਵਾਧੂ ਚਾਰਜ
ਦਿਨੇਸ਼ ਸ਼ਰਮਾ ਐਮ.ਈ. ਫਾਜ਼ਿਲਕਾ ਨੂੰ ਅਬੋਹਰ ਦਾ ਵਾਧੂ ਚਾਰਜ, ਰਾਜਿੰਦਰ ਚੋਪੜਾ ਐਮ ਐਮ ਈ ਮੋਗਾ ਨੂੰ ਪਠਾਨਕੋਟ, ਗੁਰਰਾਜ ਸਿੰਘ ਟਰਸੱਟ ਇੰਜੀਨੀਅਰ ਨਗਰ ਸੁਧਾਰ ਟਰੱਸਟ ਬਠਿੰਡਾ ਨੂੰ ਪਟਿਆਲਾ ਦਾ ਵਾਧੂ ਚਾਰਜ, ਅੰਕੁਰ ਗੋਇਲ ਟਰਸੱਟ ਇੰਜੀਨੀਅਰ ਨਗਰ ਸੁਧਾਰ ਟਰੱਸਟ ਬਠਿੰਡਾ ਨੂੰ ਨਗਰ ਨਿਗਮ ਬਠਿੰਡਾ ਦਾ ਵਾਧੂ ਚਾਰਜ, ਨਰੇਸ਼ ਬੱਤਾ ਐਮ ਈ ਨਗਰ ਨਿਗਮ ਹੁਸ਼ਿਆਰਪੁਰ ਨੂੰ ਵਾਧੂ ਚਾਰਜ, ਵਿਨੈ ਮਹਾਜਨ ਐਮ ਈ ਖਰੜ ਨੂੰ ਗੋਬਿੰਦਗੜ੍ਹ ਜ਼ੀਰਕਪੁਰ ਦਾ ਵਾਧੂ ਚਾਰਜ।
ਕਿਸ਼ੋਰ ਚੰਦ ਨਿਗਰਾਨ ਇੰਜੀਨੀਅਰ ਬਠਿੰਡਾ ਨੂੰ ਜਲੰਧਰ, ਅਮਨਪ੍ਰੀਤ ਕੌਰ ਐਸ਼ ਟੀ ਪੀ ਚੰਡੀਗੜ੍ਹ ਨੂੰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਪਟਿਆਲਾ ਦਾ ਵਾਧੂ ਚਾਰਜ, ਗੋਤਮ ਕੁਮਾਰ ਨੂੰ ਨਗਰ ਨਿਗਮ ਪਟਿਆਲਾ ਦਾ ਵਾਧੂ ਚਾਰਜ, ਰਵੀ ਲੂਨਾ ਸੁਪਰਡੈਂਟ ਅਬੋਹਰ ਨੂੰ ਮੋਗਾ , ਬਲਜੀਤ ਸਿੰਘ ਢਿੱਲੋਂ ਸੁਪਰਡੈਂਟ ਮੋਗਾ ਨੂੰ ਫਗਵਾੜਾ ਅਤੇ ਕਿਰਨਦੀਪ ਸੁਪਰਡੈਂਟ ਖੰਨਾ ਨੂੰ ਦੋਰਾਹਾ ਤਬਦੀਲ ਕੀਤਾ ਗਿਆ ਹੈ।







