ਜਲੰਧਰ, 11 ਜੁਲਾਈ : ਪੰਜਾਬ ਦੇ ਚੀਫ਼ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਅਨੁਸਾਰ ਹਾਕੀ ਦੀ ਖੇਡ ਦੀ ਤਰੱਕੀ ਲਈ ਮਾਪਿਆਂ ਦੀ ਸ਼ਮੂਲੀਅਤ ਜਰੂਰੀ ਹੈ । ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਚੀਫ਼ ਹਾਕੀ ਕੋਚ ਪੰਜਾਬ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਪੰਜਾਬ ਸਰਕਾਰ ਦੇ ਹਾਕੀ ਨੂੰ ਜਮੀਨੀ ਪੱਧਰ ਉਪਰ ਉਤਸ਼ਾਹਿਤ ਕਰਨ ਮਿਸ਼ਨ ਤਹਿਤ ਅੱਜ ਨਕੋਦਰ ਤਹਿਸੀਲ ਪਿੰਡ ਸ਼ਰੀਂਹ ਦਾ ਦੌਰਾ ਕੀਤਾ।
ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੇ ਇਸ ਮੌਕੇ ਉਪਰ ਆਸ ਪਾਸ ਦੇ ਪਿੰਡਾਂ ਦੇ ਤਕਰੀਬਨ ਉਭਰ ਰਹੇ ਹਾਕੀ 200 ਖਿਡਾਰੀਆਂ ਤੋਂ ਇਲਾਵਾ ਮਾਪਿਆਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਇਸ ਇਲਾਕੇ ਵਿਚ ਹਾਕੀ ਦੀ ਖੇਡ ਪ੍ਰਤੀ ਖਿਡਾਰੀਆਂ ਦੀ ਰੁਚੀ ਨੂੰ ਦੇਖਦੇ ਹੋਏ ਖੁਸ਼ੀ ਇਜ਼ਹਾਰ ਕਰਦੇ ਕਿਹਾ ਕਿ ਹਾਕੀ ਦੀ ਖੇਡ ਦੀ ਤਰੱਕੀ ਲਈ ਮਾਪਿਆਂ ਦੀ ਸ਼ਮੂਲੀਅਤ ਜਰੂਰੀ ਹੈ।
ਉਹਨਾਂ ਅੱਗੇ ਕਿਹਾ ਕਿ ਪਿੰਡਾਂ ਦੇ ਬਾ-ਨਿਸਬਤ ਸ਼ਹਿਰੀ ਖੇਤਰ ਵਿਚ ਮਾਪਿਆਂ ਦਾ ਖੇਡਾਂ ਅਤੇ ਖਾਸ ਕਰਕੇ ਹਾਕੀ ਪ੍ਰਤੀ ਸਮੂਲੀਅਤ ਵਿੱਚ ਵਾਧਾ ਹੋਇਆ ਹੈ । ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਇੱਕ ਉਹ ਵੱਧ ਤੋਂ ਸਮਾਂ ਆਪਣੇ ਬੱਚਿਆਂ ਨਾਲ ਖੇਡ ਮੈਦਾਨਾਂ ਵਿੱਚ ਬਤੀਤ ਕਰਕੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਸਹਿਯੋਗ ਦੇਣ।
ਚੀਫ਼ ਹਾਕੀ ਕੋਚ ਪੰਜਾਬ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਸ਼ਰੀਂਹ ਸਪੋਰਟਸ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਗੁਰਮੁਖ ਸਿੰਘ, ਸੁਰਜੀਤ ਹਾਕੀ ਸੋਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ, ਗੁਰਮੀਤ ਸਿੰਘ, ਸ਼ਿਵਿੰਦਰ ਸਿੰਘ ਔਜਲਾ, ਪ੍ਰੋ. ਕਿਰਪਾਲ ਸਿੰਘ ਮਠਾੜੂ, ਪ੍ਰਮਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਵਗ਼ੈਰਾ ਕਲੱਬ ਦੇ ਖਿਡਾਰੀਆਂ ।