ਪੰਜਾਬ ਦੇ ਲੋਕ ਨਾਚ,  ਨੱਚਣ ਟੱਪਣ ਮਨ ਕਾ ਚਾਉ, ਪੜ੍ਹੋ- ਅਰਮੀਤ ਕੌਰ ਗਾੜਾ ਦਾ ਲੇਖ 

Daily Samvad
5 Min Read
Punjab Government
WhatsApp Group Join Now
WhatsApp Channel Join Now
⏱️ 5 मिनट पढ़ने का समय|📝 633 शब्द|📅 25 Oct 2021

ਪੰਜਾਬ ਦੇ ਲੋਕ ਨਾਚ,  ਨੱਚਣ ਟੱਪਣ ਮਨ ਕਾ ਚਾਉ, ਪੜ੍ਹੋ- ਅਰਮੀਤ ਕੌਰ ਗਾੜਾ ਦਾ ਲੇਖ 

ਅਰਮੀਤ ਕੌਰ ਗਾੜਾ, ਜਲੰਧਰ
ਪੰਜਾਬ ਦੇ ਲੋਕ ਨਾਚ,  ਨੱਚਣ ਟੱਪਣ ਮਨ ਕਾ ਚਾਉ, ਪੜ੍ਹੋ- ਅਰਮੀਤ ਕੌਰ ਗਾੜਾ ਦਾ ਲੇਖ ਇਹ ਗੁਰਬਾਣੀ ਦੀ ਤੁਕ ਦਸਦੀ ਹੈ ਕਿ ਮਨੁੱਖ ਮਨ ਦੇ ਵਲਵਲਿਆਂ ਕਾਰਨ ਖੁੱਸ਼ ਹੋ ਕੇ ਨੱਚਦਾ ਹੈ । ਅਤਿ ਦੀ ਖੁਸ਼ੀ ਕਾਰਨ ਜਦੋਂ ਪੁਰਾਤਨ ਮਨੁੱਖ ਬੇਮੁਹਾਰਾ ਟੱਪਣ ਲਗ ਪਿਆ ਤਾਂ ਲੋਕ ਨਾਚਾਂ ਦੀ ਸਿਰਜਨਾ ਹੋਈ। ਇਹ ਨਾਚ ਮਨ ਦੀ ਮੌਜ, ਕਾਰਨ ਜਾਂ ਮੌਕੇ ਅਨੁਸਾਰ ਕੀਤੇ ਜਾਂਦੇ ਹਨ। ਪੰਜਾਬ ਦੇ ਲੋਕ- ਨਾਚ ਦਾ ਵਿਰਸਾ ਬਹੁਤ ਅਮੀਰ ਹੈ। ਪੰਜਾਬ ਵਿੱਚ ਕਈ ਤਰਾਂ ਦੇ ਲੋਕ ਨਾਚ ਹਨ ਅਤੇ ਹਰੇਕ ਨਾਚ ਆਪਣੇ ਆਪ ਵਿੱਚ ਵਿਲੱਖਣ ਹੈ। ਇਹਨਾਂ ਵਿੱਚੋ ਭੰਗੜਾ ਅਤੇ ਗਿੱਧਾ ਪ੍ਰਮੁਖ ਅਤੇ ਹਰਮਨ ਪਿਆਰੇ ਹਨ।

ਪੰਜਾਬੀ ਹੀ ਨਹੀ ਸਗੋਂ ਦੂਸਰੇ ਦੇਸ਼ਾਂ ਦੇ ਲੋਕ ਜਿਵੇਂ ਕੇ ਅਫਰੀਕਨ, ਚਾਈਨੀਜ ਅਤੇ ਯੂਰੀਪੀਅਨ ਵੀ ਭੰਗੜਾ ਪ੍ਹਤੀਯੋਗਿਤਾਂ ਵਿੱਚ ਹਿੱਸਾ ਲੈਂਦੇ ਵਿਖਾਈ ਦੇ ਰਹੇ ਹਨ। ਇਹ ਹੀ ਨਹੀਂ ਇਹਨਾਂ ਵਿੱਚੋ ਕਈਆਂ ਨੇ ਤੇ ਪੰਜਾਬੀ ਲੋਕ -ਨਾਚ ਨੂੰ ਅਪਣੇ ਸਬਿਆਚਾਰ ਦਾਂ ਹਿੱਸਾ ਬਣਾ ਲਿਆ ਹੈ. ਇਹਨਾ ਲੋਕ ਨਾਚਾਂ ਵਿਚ ਪੰਜਾਬੀਅਤ ਅਤੇ ਉਤਸ਼ਾਹ ਦੇਖਣ ਨੂ੍ੰ ਮਿਲਦਾ ਹੈ।

ਭੰਗੜਾ

ਭੰਗੜਾ ਸਭ ਤੌ ਜਿਆਂਦਾ ਪਾਇਆਂ ਜਾਣ ਵਾਲਾਂ ਲੋਕ-ਨਾਚ ਹੈ. ਅਸਲੀਅਤ ਵਿੱਚ ਇਹ ਵਾਡੀ ਨੂੰ ਸਮਰਪਿਤ ਸੀ. ਪਰ ਸਮੇ ਦੇ ਨਾਲ ਇਹਦੇ ਵਿੱਚ ਵੀ ਬਦਲਾਅ ਆਂਇਆਂ. ਭੰਗੜਾ ਢੋਲ ਦੇ ਨਾਲ ਪਾਇਆਂ ਜਾਦਾਂ ਹੈ. ਭੰਗੜੇ ਦਾ ਪਹਿਰਾਵਾ ਲੂੰਗੀ ਜ਼ਾਂ ਚਾਦਰਾਂ , ਜੈਕਟ, ਪੱਗ ਜੋ ਕਿ ਪੰਜਾਬੀਆਂ ਦੀ ਸ਼ਾਨ ਹੈ ਅਤੇ ਹੱਥ ਨਾਲ ਰੁਮਾਲ ਬਣ ਕੇ ਪਾਇਆਂ ਜਾਦਾਂ ਹੈ।

ਗਿੱਧਾ

ਗਿੱਧਾ ਪੰਜਾਬ ਦੀਆਂ ਅੱਲੜ ਮੁਟਿਆਰਾਂ ਦਾ ਲੋਕ ਨਾਚ ਹੈ. ਇਹ ਲੋਕ ਨਾਚ ਪੰਜਾਬ ਦੀਆਂ ਮੁਟਿਆਂਰਾ ਦਾ ਜੋਸ਼ ਅਤੇ ਜੀਵਨ ਸ਼ਕਤੀ ਦਾਂ ਪ੍ਹਤੀਕ ਹੈ. ਇਹ ਲੋਕ ਨਾਚ ਕਿਸੇ ਵੀ ਮੌਕੇ ਤੇ ਕੀਤਾਂ ਜਾਂ ਸਕਦਾ ਹੈ. ਇਸ ਦੇ ਵਿੱਚ ਹੱਥਾ ਅਤੇ ਪੈਰਾਂ ਦੀ ਥਿਰਕਣ ਦਾ ਸੰਗੀਤ ਨਾਲ ਤਾਲਮੇਲ ਬਣਾਇਆਂ ਜਾਦਾਂ ਹੈ। ਇਸ ਨੂੰ ਗੋਲ ਘੇਰਾ ਬਣਾ ਕੇ ਬੋਲੀਆਂ ਦੇ ਨਾਲ ਕੀਤਾ ਜਾਦਾਂ ਹੈ।

ਝੂਮਰ

ਇਸ ਦੀ ਸ਼ੁਰੂਆਂਤ ਬਲੋਚਸਤਾਨ ਅਤੇ ਮੁਲਤਾਨ ਤੋ ਹੋਈ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਝੂਮਰ ਝੂਮ ਸ਼ਬਦ ਤੋ ਲਿਆਂ ਗਿਆਂ ਹੈ. ਇਸ ਵਿੱਚ ਹਿੱਸਾ ਲੈਣ ਵਾਲੇ ਬਹੁਤ ਹੀ ਮਸਤੀ ਨਾਲ ਝੂਮ-ਝੂਮ ਕੇ ਨਚਦੇ ਹਨ।

ਕਿਕਲੀ

ਪੰਜਾਬ ਦੇ ਲੋਕ ਨਾਚਾਂ ਦੀ ਲੜੀ ਵਿੱਚ ਨਿੱਕੀਆਂ ਨਿੱਕੀਆਂ ਕੁੜੀਆਂ ਦਾ ਇੱਕ ਅਨੋਖਾ ਨਾਚ ਕਿਕਲੀ ਮੰਨਿਆ ਜਾਂਦਾ ਹੈ। ਇਹ ਨਾਚ ਕੁੜੀਆਂ ਵੱਲੋਂ ਦੋ ਜੋਟਿਆ ਵਿਚ ਨੱਚਿਆ ਜਾਂਦਾ ਹੈ। ਨੱਚਣ ਵਾਲੀਆ ਕੁੜੀਆ ਹੱਥਾਂ ਵਿਚ ਕਲਿੰਗੜੀ ਪਾ ਕੇ ਨੱਚਦੀਆਂ ਹਨ।

ਸੰਮੀ

ਇਸ ਦਾ ਸੰਬੰਧ ਸਾਂਦਲ ਬਾਰ ਦੇ ਇਲਾਕੇ ਜੋ ਕਿ ਪਾਕਿਸਤਾਨੀ ਪੰਜਾਬ ਦਾ ਹਿੱਸਾ ਹੈ ੳਸ ਨਾਲ ਹੈ। ਭਾਵੇਂ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹਦਾ ਨਾਮ ਸਮੀਨਾ ਨਾਂ ਦੀ ਮੁਟਿਆਰ ਤੋਂ ਪਿਆ ਪਰ ਇਹਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਹੈ ਬਸ ਕੁਝ ਦੰਦ-ਕਥਾਵਾਂ ਹੀ ਹਨ।

ਲੁੱਡੀ

ਇਹ ਸ਼ਬਦ ਪੰਜਾਬੀ ਜ਼ਬਾਨ ਵਿੱਚ ਯੂਨਾਨ ਤੋਂ ਆਇਆ ਜਿਸ ਦਾ ਅਰਥ ਹੈ ਖੇਡ ਕੁਦ। ਲੁੱਡੀ ਪਾਉਣ ਲਈ ਢੋਲੇ ਨੂੰ ਸਦਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਤਾਂ ਖੁਸ਼ੀ ਵਿੱਚ ਲੁਡੀ ਪਾਈ ਜਾਂਦੀ ਹੈ ।

ਧਮਾਲ

ਇਹ ਨਾਚ ਵੀ ਪੰਜਾਬ ਦੇ ਲਹਿੰਦੇ ਖੇਤਰ ਵਿੱਚ ਮੁਸਲਮਾਨ ਫ਼ਕੀਰਾਂ ਦਾ ਬੇਹਦ ਲੋਕਪ੍ਰਿਅ ਨਾਚ ਹੈ। ਮੁਸਲਮਾਨ ਮਲੰਗ ,ਮਸਤਾਨੇ ਅਤੇ ਕਲੰਦਰ ਇਸ ਧਾਰਮਿਕ ਨਾਚ ਨੂੰ ਨਗਾਰੇ ਦੀ ਤਾਲ ਉੱਪਰ ਮਸਤ ਹੋ ਪੈਰਾਂ ਦੀ ਧਮਕ ਦੀ ਅਵਾਜ਼ ਕੱਢ ਕੇ ਨਚਦੇ ਹਨ।

ਧੀਰਸ

ਝੁੰਮਰ ਨਾਲ ਮਿਲਦਾ-ਜੁਲਦਾ ਇਹ ਨਾਚ ਧੀਰਸ ਹੈ ।ਇਹ ਸੰਦਲਬਾਰ ਅਤੇ ਝੰਗ ਦੇ ਇਲਾਕੇ ਤਕ ਹੀ ਸੀਮਤ ਹੈ ।ਕਿਹਾ ਜਾਂਦਾ ਹੈ ਕਿ ਇਸ ਨਾਚ ਨੂੰ ਬਹੁਤ ਹੀ ਧੀਰਜ ਨਾਲ ਸਹਿਜੇ ਸਹਿਜੇ ਨੱਚਿਆ ਜਾਂਦਾ ਹੈ। ਇਸ ਲਈ ਇਹ ਧੀਰਜ ਤੋਂ ਧੀਰਸ ਹੋ ਗਿਆ।

ਜੁਲੀ

ਇਹ ਨਾਚ ਵੀ ਇਕ ਧਾਰਮਿਕ ਨਾਚ ਹੈ ਜੋ ਕਿ ਮੁਸਲਮਾਨ ਪੀਰ ਫਕੀਰਾਂ ਵੱਲੋਂ ਬੈਠ ਕੇ ਕੀਤਾ ਜਾਂਦਾ ਹੈ ਜ਼ਿਆਦਾ ਤਰ ਇਨ੍ਹਾਂ ਪੀਰਾਂ ਨੇ ਕਾਲੇ ਕੱਪੜੇ ਪਾਏ ਹੁੰਦੇ ਹਨ। ਅਤੇ ਇਹ ਸਮਾਧ ਦੇ ਆਲੇ ਦੁਆਲੇ ਬੈਠ ਕੇ ਨਾਚ ਕਰਦੇ ਹਨ।

ਜਾਗੋ

ਜਾਗੋ ਦਾ ਅਰਥ ਹੈ ਜਾਗਦੇ ਰਹੋ ਇਹ ਵਿਆਹ ਵੇਲੇ ਰਾਤ ਨੂੰ ਕੁੜੀਆਂ ਵਲੋ ਹਾਰ ਸ਼ਿੰਗਾਰ ਕਰ ਕੇ ਇਕ ਪਿੱਤਲ ਦੇ ਬਰਤਨ ਨੂੰ ਦੀਵਿਆ ਨਾਲ ਸਜਾ ਕੇ ਅਤੇ ਪਿੰਡ ਦੀਆਂ ਗਲੀਆਂ ਵਿੱਚ ਘੁੰਮ ਘੁੰਮ ਕੇ ਕੀਤਾ ਜਾਂਦਾ ਹੈ।

ਡੰਕਾਰਾ

ਇਹ ਨਾਚ ਨੂੰ ਗਤਕਾ ਨਾਚ ਵੀ ਕਿਹਾ ਜਾਂਦਾ ਹੈ ਇਹ ਨਾਚ ਦੋ ਵਿਅਕਤੀਆਂ ਦੁਆਰਾ ਤਲਵਾਰਾਂ ਲੈਕੇ ਕੀਤਾ ਜਾਂਦਾ ਹੈ ਇਹ ਬਹੁਤ ਹੀ ਜੋਸ਼ ਭਰਿਆ ਨਾਚ ਹੈ ਜੋ ਨਾਚ ਨਾ ਹੋ ਕੇ ਇਕ ਯੁੱਧ ਕਲਾ ਪ੍ਰਤੀਤ ਹੁੰਦੀ ਹੈ।

Navjot Sidhu ने जिसे अवैध बताकर डिच चलवाई, निगम अफसर लाखों लेकर फिर काम शुरू करवाया

















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *