ਪੰਜਾਬ ਪ੍ਰੈੱਸ ਕਲੱਬ ਵੱਲੋਂ ਸਲਾਹਕਾਰ ਅਤੇ ਅਨੁਸ਼ਾਸਨੀ ਕਮੇਟੀ ਘੋਸ਼ਿਤ

Daily Samvad
1 Min Read

ਜਲੰਧਰ  25 ਅਕਤੂਬਰ
ਅੱਜ ਪੰਜਾਬ ਪ੍ਰੈਸ ਕਲੱਬ ਦੀ ਗਵਰਨਿੰਗ ਕੌਂਸਿਲ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਕਲੱਬ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਦੇ ਸੁਝਾਅ ਲਏ ਗਏ ਅਤੇ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣ ਦੀ ਲੋੜ ਉੱਤੇ ਵਿਚਾਰ ਚਰਚਾ ਹੋਈ। ਇਹ ਫ਼ੈਸਲਾ ਕੀਤਾ ਗਿਆ ਕਿ ਕਲੱਬ ਦੀ ਨਵੀਂ ਕਾਰਜਕਾਰਨੀ ਵੱਲੋਂ ਮੀਡੀਆ ਨਾਲ ਜੁੜੇ ਹਰੇਕ ਅਦਾਰੇ ਨਾਲ ਤਾਲਮੇਲ ਅਤੇ ਮਿਲਵਰਤਨ ਰੱਖਿਆ ਜਾਵੇਗਾ।

ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਲੱਬ ਦੀ ਸਲਾਹਕਾਰ ਕਮੇਟੀ ਅਹੁਦੇਦਾਰਾਂ ਸਮੇਤ 25 ਮੈਂਬਰੀ ਹੋਵੇਗੀ, ਜਿਸਦੀ ਗਿਣਤੀ ਨੂੰ ਅੱਗੇ ਜਾ ਕੇ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ। ਅੱਜ ਪਹਿਲੇ 11 ਮੈਂਬਰਾਂ ਵੱਜੋਂ ਡਾ.ਲਖਵਿੰਦਰ ਸਿੰਘ ਜੌਹਲ, ਆਈ.ਪੀ.ਸਿੰਘ, ਕਮਲੇਸ਼ ਦੁੱਗਲ, ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਮਲਕੀਤ ਸਿੰਘ ਬਰਾੜ, ਰਾਕੇਸ਼ ਸੂਰੀ, ਪਵਨ ਮਹੀਨੀਆ, ਬੇਅੰਤ ਸਿੰਘ ਸਰਹੱਦੀ, ਰਾਜੀਵ ਵੱਧਵਾ ਅਤੇ ਸੁਕਰਾਂਤ ਸਫ਼ਰੀ ਨੂੰ ਸ਼ਾਮਿਲ ਕੀਤਾ ਗਿਆ।

ਇਸ ਤੋਂ ਇਲਾਵਾ ਕਲੱਬ ਦੀ ਅਨੁਸ਼ਾਸਨੀ ਕਮੇਟੀ ਦੀ ਜਿੰਮੇਵਾਰੀ ਕਲੱਬ ਦੇ ਅਹੁਦੇਦਾਰਾਂ ਵਿਚੋਂ ਹੀ ਮਨੋਜ ਤ੍ਰਿਪਾਠੀ, ਪਾਲ ਸਿੰਘ ਨੌਲ੍ਹੀ ਅਤੇ ਤਜਿੰਦਰ ਕੌਰ ਥਿੰਦ ਨੂੰ ਸੋਂਪੀ ਗਈ। ਇਸ ਮੀਟਿੰਗ ‘ਚ ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ-ਪ੍ਰਧਾਨ ਪੰਕਜ ਕੁਮਾਰ ਰਾਏ ਅਤੇ ਰਾਜੇਸ਼ ਸ਼ਰਮਾ(ਟਿੰਕੂ), ਖਜ਼ਾਨਚੀ ਸ਼ਿਵ ਸ਼ਰਮਾ ਅਤੇ ਜਾਇੰਟ ਸਕੱਤਰ ਤੇਜਿੰਦਰ ਕੌਰ ਥਿੰਦ ਵੀ ਹਾਜ਼ਰ ਸਨ।

अवैध निर्माण पर मेहरबान हैं निगम के अधिकारी, देखें VIDEO

https://youtu.be/hLTXkA2hXNs




728

728
Share This Article
Leave a Comment

Leave a Reply

Your email address will not be published. Required fields are marked *

news website development in jalandhar