ਡੇਲੀ ਸੰਵਾਦ, ਜਲੰਧਰ
ਅਜੋਕੇ ਸਮੇਂ ਵਿੱਚ ਰਿ ਨਾਗਰਿਕ ਚਾਹੁੰਦਾ ਹੈ ਕਿ ਉਹ ਨੂੰ ਆਪਣੇ ਜੀਵਨ ਵਿੱਚ ਬੇਹਤਰੀਨ ਸਹੂਲਤਾਂ ਮਿਲਣ| ਇਸੇ ਨੂੰ ਮੁੱਖ ਰੱਖ ਕੇ ਜਲੰਧਰ ਕੈਂਟ ਹਲਕੇ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਗਰਾਂਟਾਂ ਦੀ ਵੱਡੀ ਰਕਮ ਲਿਆ ਕੇ ਦਿੱਤੀ ਗਈ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਵਾਉਣਾ ਉਨ ਦਾ ਮੁੱਖ ਟੀਚਾ ਹੈ|
ਇਹ ਵਿਚਾਰ ਜਲੰਧਰ ਕੈਂਟ ਤੋਂ ਕਾਂਗਰਸ ਉਮੀਦਵਾਰ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕਰਨ ਸਮੇਂ ਪੇਸ਼ ਕੀਤੇ| ਉਨ•ਾਂ ਕਿਹਾ ਕਿ ਉਹ ਇਕ ਪਿੰਡ ਦੇ ਜੰਮਪਲ ਹਨ ਅਤੇ ਉਹ ਜਾਣਦੇ ਹਨ ਕਿ ਪਿੰਡਾਂ ਦੇ ਲੋਕਾਂ ਨੂੰ ਕਿਹੜਿਆਂ ਹਾਲਾਤਾਂ ਵਿਚੋਂ ਲੰਘਣਾ ਪੈਂਦਾ ਹੈ| ਉਨ•ਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਹਲਕੇ ਦੇ ਪਿੰਡਾਂ ਨੂੰ ਗ੍ਰਾਂਟਾਂ ਦੇ ਵੱਡੇ ਗੱਫੇ ਦਿੱਤੇ ਗਏ ਹਨ ਅਤੇ ਪੰਚਾਇਤਾਂ ਨੇ ਵੀ ਬੇਹਤਰੀਨ ਕੰਮ ਕਰਕੇ ਹਲਕੇ ਦੀ ਦਿੱਖ ਵਿੱਚ ਵੱਡਾ ਨਿਖਾਰ ਲਿਆਂਦਾ ਹੈ|
ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਦੇ ਪਿੰਡਾਂ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਵਰਖਾ ਇਸੇ ਤਰ•ਾਂ ਜਾਰੀ ਰਹੇਗੀ| ਇਸ ਮੌਕੇ ਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿੰਨਾ ਵਿਕਾਸ ਪਿਛਲੇ ਪੰਜ ਸਾਲਾਂ ਵਿੱਚ ਹੋਇਆ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ| ਇਸ ਮੌਕੇ ਤੇ ਜਿਥੇ ਵੱਖ ਵੱਖ ਪਿੰਡਾਂ ਦੀ ਪੰਚਾਇਤਾਂ ਨੇ ਸਵਾਗਤ ਕੀਤਾ ਉਥੇ ਉਸ ਸਮੇਂ ਇਲਾਕੇ ਦੇ ਮੋਹਤਬਰ ਲੋਕਾਂ ਨੇ ਪਰਗਟ ਸਿੰਘ ਦਾ ਧੰਨਵਾਦ ਵੀ ਕੀਤਾ|
AAP के CM फेस भगवंत मान की प्रेस कांफ्रेंस में गाली-गालौच
https://youtu.be/dC-srzCxTj0







