ਡੇਲੀ ਸੰਵਾਦ, ਜਲੰਧਰ
ਅੱਜ ਮਖਦੂਮਪੂਰਾ ਵਿਖੇ ਕਾਗਰਸ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਭੁਵੇਸ਼ ਸੁਗੰਧ ਅਤੇ ਸੂਰਜ ਕੁਮਾਰ ਭੋਲਾ ਬੀ.ਜੇ.ਪੀ ਯੁਵਾ ਨੇਤਾ ਨੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਕੁਲਵੰਤ ਸਿੰਘ ਮੰਨਣ ਦੀ ਅਗੁਵਾਈ ਹੇਠ ਕਾਗਰਸ ਤੇ ਬੀ.ਜੀ.ਪੀ ਨੂੰ ਸਾਥੀਆਂ ਸਮੇਤ ਛੱਡ ਕੇ ਚੰਦਨ ਗਰੇਵਾਲ ਹਲਕਾ ਕੇਦਰੀ ਜਲੰਧਰ ਦੀ ਚੋਣ ਮੁਹਿੰਮ ਨੂੰ ਹੋਰ ਭਰਮਾ ਹੁੰਗਾਰਾ ਦੇ ਕੇ ਬੁਲੰਦੀਆਂ ਵੱਲ ਜਾਣ ਦਾ ਫੈਸਲਾ ਕੀਤਾ ਹੈ।
ਲਲਤ ਕੁਮਾਰ ਬੱਬੂ ਮੀਤ ਪ੍ਰਧਾਨ ਬੀ.ਸੀ ਵਿੰਗ ਦੇ ਯਤਨਾਂ ਸਦਕਾ ਭੂਵੇਸ਼ ਸੁਗੰਧ ਜਿਲ੍ਹਾ ਜਨਰਲ ਸਕੱਤਰ ਕਾਗਰਸ ਪਾਰਟੀ, ਸੂਰਜ ਕੁਮਾਰ ਭੋਲਾ ਬੀ. ਜੈ.ਪੀ ਨੇਤਾ, ਸੁਨੀਲ ਕੁਮਾਰ ਗੱਨੂੰ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ, ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ, ਲਲਤ ਕੁਮਾਰ ਬੱਬੂ, ਤਰਲੋਚਨ ਸਿੰਘ, ਰਮਨ ਕੁਮਾਰ, ਯਤਨ ਗੁਪਤਾ, ਅਨਮੋਲ ਸਿੰਘ, ਗੁਰਪ੍ਰੀਤ ਸਿੰਘ ਓਬਰਾਏ ਅਦਿ ਮੌਜੂਦ ਸਨ।







