ਅੰਮ੍ਰਿਤਸਰ ਦੇ ਗੁੱਜਰਪੁਰਾ ਵਿਚ ਘਰ ਵਿਚ ਲੱਗੀ ਅੱਗ ਘਰ ਦਾ ਸਾਮਾਨ ਸੜ ਕੇ ਹੋਇਆ ਸੁਆਹ

Daily Samvad
2 Min Read
WhatsApp Group Join Now
WhatsApp Channel Join Now

ਅੰਮ੍ਰਿਤਸਰ। ਅੰਮ੍ਰਿਤਸਰ ਦੇ ਗੁੱਜਰ ਭਰਾ ਇਲਾਕੇ ਵਿਚ ਅੱਜ ਤੜਕੇ ਸਵੇਰੇ ਇਕ ਘਰ ਵਿਚ ਅੱਗ ਲੱਗੀ ਇਹ ਅੱਗ ਇਕ ਪਰਵਾਸੀ ਮਜ਼ਦੂਰ ਦੇ ਘਰ ਦੇ ਵਿੱਚ ਲੱਗੀ ਪਰਵਾਸੀ ਮਜ਼ਦੂਰ ਕ੍ਰਿਸ਼ਨ ਕੁਮਾਰ ਯੂ ਪੀ ਦਾ ਰਹਿਣ ਵਾਲਾ ਹੈ ਉਹ ਇੱਥੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਸੀ।

ਜਾਣਕਾਰੀ ਮੁਤਾਬਕ ਪਰਿਵਾਰ ਵਾਲੇ ਸਾਰੇ ਆਪਣੇ ਆਪਣੇ ਕੰਮਾਂ ਤੇ ਸਵੇਰੇ ਤੜਕੇ ਘਰੋਂ ਨਿਕਲ ਗਏ ਪਿੱਛੋਂ ਪਰਿਵਾਰ ਵਾਲਿਆਂ ਨੂੰ ਪਰੋਸੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਘਰ ਦੇ ਵਿੱਚ ਅੱਗ ਲੱਗੀ ਹੈ। ਜਿਸ ਤੋਂ ਬਾਅਦ ਉਹ ਸਾਰੇ ਪਰਿਵਾਰ ਵਾਲੇ ਘਰ ਪਹੁੰਚੇ। ਘਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਸੁਆਹ ਹੋ ਚੁੱਕਾ ਸੀ।

ਉਹ ਸਕੂਲ ਜਾ ਚੁੱਕਾ ਸੀ

ਕ੍ਰਿਸ਼ਨ ਕੁਮਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਅਤੇ ਉਸਦੀ ਪਤਨੀ ਆਪਣੇ ਆਪਣੇ ਕੰਮ ਤੇ ਨਿਕਲ ਗਏ ਸਨ। ਉਸ ਦਾ ਇਕ ਬੱਚਾ ਵੀ ਹੈ ਜੋ ਕਿ ਸਕੂਲ ਵਿੱਚ ਪੜ੍ਹਦਾ ਹੈ ਉਹ ਸਕੂਲ ਜਾ ਚੁੱਕਾ ਸੀ। ਪਿੱਛੋਂ ਘਰ ਦੇ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗੀ ਜਿਸ ਦੇ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਕ੍ਰਿਸ਼ਨ ਕੁਮਾਰ ਦੇ ਪਡ਼ੋਸੀ ਆਸ਼ਾ ਰਾਮ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਵਿਚੋਂ ਬਾਹਰੋਂ ਧੂੰਆਂ ਨਿਕਲਦਾ ਹੋਇਆ ਵੇਖਿਆ ਤਾਂ ਉਨ੍ਹਾਂ ਨੇ ਕ੍ਰਿਸ਼ਨ ਕੁਮਾਰ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਕ੍ਰਿਸ਼ਨ ਕੁਮਾਰ ਆਪਣੇ ਪਰਿਵਾਰ ਸਮੇਤ ਜਦੋਂ ਘਰ ਪਹੁੰਚਿਆ ਅਤੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਅੱਗ ਨੇ ਸਾਰਾ ਸਾਮਾਨ ਸੜ ਕੇ ਸਵਾਹ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

गरीब के घर आगजनी, सबकुछ जलकर हुआ राख

https://youtu.be/ut6h3vOHp1o

















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *