डेली संवाद, जालंधर। Jalandhar News: ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਜਿਹੜੀ ਆਪਣੇ ਸਫਰ ਦੇ 106ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ,ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਸਾਬਕਾ ਪ੍ਰਿੰਸੀਪਲ ਸ੍ਰੀ ਐੱਮ.ਐੱਲ ਏਰੀ ਜੀ ਨੇ ਡੀ.ਏ.ਵੀ ਕਾਲਜ ਜਲੰਧਰ ਸ਼ਤਾਬਦੀ ਮੈਗਜ਼ੀਨ ਦੀ ਕਾਪੀ ਐੱਮ. ਪੀ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਭੇਟ ਕਰਦਿਆਂ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਹੋਰ ਪੁਲਾਂਘਾਂ ਪੁੱਟਣ ਲਈ ਅਸ਼ੀਰਵਾਦ ਦਿੱਤਾ।
ये भी पढ़ें: प्रमुख उद्योगपति पर युवती ने लगाए शारीरिक शोषण का आरोप
ਸ੍ਰੀ ਰਿੰਕੂ ਨੇ ਕਿਹਾ ਕਿ ਮੇਰੇ ਲਈ ਬੜੇ ਫ਼ਖ਼ਰ ਦੀ ਗੱਲ ਹੈ ਕਿ ਮੈਂ ਡੀ.ਏ.ਵੀ ਕਾਲਜ ਜਲੰਧਰ ਦਾ ਹੀ ਵਿਦਿਆਰਥੀ ਰਿਹਾਂ ਹਾਂ ਅਤੇ ਅੱਜ ਮੈਂ ਜੋ ਕੁੱਝ ਵੀ ਹਾਂ ਇਸੇ ਕਾਲਜ ਦੀ ਬਾਦੌਲਤ ਹਾਂ। ਮੇਰੇ ਲਈ ਡੀ.ਏ.ਵੀ ਕਾਲਜ ਜਲੰਧਰ ਇੱਕ ਵਿੱਦਿਆ ਦਾ ਮੰਦਰ ਹੀ ਰਿਹਾ ਹੈ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਸ਼ੀਰਵਾਦ ਦਿੰਦਿਆਂ ਇਸ ਗੱਲ ਦੀ ਉਮੀਦ ਪ੍ਰਗਟਾਈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਪਬਲਿਕ ਲਈ ਹੈਲਥ ਅਤੇ ਐਜ਼ੂਕੇਸ਼ਨ ਵਰਗੀਆਂ ਸੇਵਾਵਾਂ ਨੂੰ ਪਹਿਲ ਦੇ ਆਧਾਰ ‘ਤੇ ਵਿਕਸਤ ਕਰਨ ਵਿੱਚ ਪਹਿਲਕਦਮੀ ਕਰੋਗੇ।
ਜਿਸ ਭਾਰੀ ਫ਼ਤਵੇ ਨਾਲ ਜਲੰਧਰ ਵਾਸੀਆਂ ਨੇ ਤੁਹਾਨੂੰ ਸਮਰਥਨ ਦੇ ਕੇ ਲੋਕ-ਸਭਾ ਵਿੱਚ ਭੇਜਿਆ ਹੈ, ਤੁਸੀਂ ਉਹਨਾਂ ਲਈ ਵਿਕਾਸ ਦੇ ਕੰਮਾਂ ਰਾਹੀਂ ਉਹਨਾਂ ਦੀਆਂ ਇੱਛਾਵਾਂ ‘ਤੇ ਖਰੇ ਉਤਰੋਂਗੇ। ਡੀ.ਏ.ਵੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਐਵੇਨਿਉ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਐੱਮ.ਐੱਲ ਏਰੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਜਲੰਧਰ ਸ਼ਹਿਰ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰਦਾਰ ਮੰਗ ਕੀਤੀ।
ये भी पढ़ें: प्रॉपर्टी डीलर ने महिला को पीटा, कपड़े भी फाड़े, भारी हंगामा
ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਦੀ ਸੈਕਿੰਡ ਐਗਜ਼ੈਟ, ਸਮਰਾਟ ਸਿਟੀ ਪ੍ਰਾਜੈਕਟ, ਪਾਣੀ ਦੀਆਂ ਪਾਈਪਾਂ ਵਿਛਾਉਣ ਦਾ ਪ੍ਰੋਜੈਕਟ, ਗੁਰੂ ਗੋਬਿੰਦ ਸਿੰਘ ਐਵੀਨਿਊ ਅਤੇ ਇਸ ਨਾਲ ਲੱਗਦੀਆਂ ਕਾਲੋਨੀਆਂ ਦੀਆਂ ਸੜਕਾਂ ਦੀ ਮੁਰੰਮਤ, ਸਫਾਈ ਲਈ ਸਵੀਪਰਜ਼, ਐਂਟਰੀ ਪੁਆਇੰਟ ‘ਤੇ ਥਾਂ -ਥਾਂ ਗੰਦਗੀ ਦੇ ਢੇਰ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੁਰ-ਜ਼ੋਰ ਮੰਗ ਰੱਖੀ। ਸੁਸ਼ੀਲ ਰਿੰਕੂ ਨੇ ਉਪਰੋਕਤ ਸਾਰੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਭਰੋਸਾ ਦਿੱਤਾ ਕਿ ਉਹ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਪਹਿਲ ਦੇ ਆਧਾਰ ‘ਤੇ ਦਿਨ ਰਾਤ ਕੰਮ ਕਰਨਗੇ।