ਜਲੰਧਰ 21 ਜੂਨ
ਦੇਸ਼ ਲਈ ਕੁਰਬਾਨ ਹੋਣ ਵਾਲੇ ਮਰਹੂਮ ਪ੍ਰਧਾਨ ਮੰਤਰੀ “ਭਾਰਤ ਰਤਨ” ਰਾਜੀਵ ਗਾਂਧੀ, ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਬੁੱਤ ਪੰਜਾਬ ਦੇ ਹਰ ਜਿਲ੍ਹਿਆਂ ਚ ਸਥਾਪਤ ਕਰਨ ਲਈ ਅੱਜ ਕੁੱਲ ਹਿੰਦ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਰਾਸ਼ਟਰੀ ਸੰਯੁਕਤ ਕੁਆਰਡੀਨੇਟਰ ਸ੍ਰੀ ਗੁਰਸਿਮਰਨ ਸਿੰਘ ਮੰਡ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਸੌਂਪਿਆ ਹੈ.
ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਚ “ਸ਼ਹੀਦਾਂ ਦੇ ਬੁੱਤ” ਸਥਾਪਤ ਕਰਵਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਕੇ ਮੁਹਿੰਮ ਦਾ ਆਗਾਜ਼ ਕੀਤਾ ਸੀ. ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਦੇ 07 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਚੁਕੇ ਹਨ. ਬਹੁਤ ਜਲਦ ਸੂਬੇ ਭਰ ਦੇ ਰਹਿੰਦੇ ਡਿਪਟੀ ਕਮਿਸ਼ਨਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ.
ਉਨ੍ਹਾਂ ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਸ੍ ਮੰਡ ਨੇ ਕਿਹਾ ਕਿ ਇਹਨਾਂ ਤਿੰਨਾਂ ਵੱਡੇ ਨੇਤਾਵਾਂ ਨੇ ਸਹੀਦੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਦਿੱਤੀ ਸੀ, ਜੋ ਕਦੇ ਵੀ ਭੁੱਲੀ ਨਹੀਂ ਜਾ ਸਕਦੀ ਹੈ. ਸ੍ਰ ਮੰਡ ਨੇ ਕਿਹਾ ਕਿ ਇਹਨਾਂ ਨੇਤਾਵਾਂ ਦੇ ਜਦੋਂ ਜਨਮ ਦਿਹਾੜੇ ਜਾਂ ਬਰਸੀ ਸਮਾਗਮ ਆਉਂਦੇ ਹਨ ਤਾਂ ਸੂਬੇ ਚ ਬੁੱਤ ਨਾ ਹੋਣ ਕਾਰਨ ਜਨਤਾ ਜਾਂ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਮਹਾਨ ਨੇਤਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ.
ਉਨਾਂ ਕਿਹਾ ਕਿ ਜਿਲ੍ਹਾ ਜਲੰਧਰ ਦੇ ਕਿਸੇ ਪਾਰਕ ਚ ਜਾਂ ਮੁੱਖ ਚੌਂਕ ਤੇ ਸਹੀਦਾਂ ਦੀ ਯਾਦਗਾਰ ਸਥਾਪਿਤ ਕੀਤਾ ਜਾਵੇ. ਸ੍ਰੀ ਮੰਡ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਹੀਦਾਂ ਦੀ ਯਾਦਗਾਰ ਨੂੰ ਜਲਦ ਬਣਾਉਣਗੇ. ਸ੍ਰੀ ਮੰਡ ਨੇ ਇੱਕ ਐਲਾਨ ਕੀਤਾ ਕਿ ਵੈਸੇ ਤਾਂ ਸਾਨੂੰ ਜਿਲਾ ਪ੍ਰਸ਼ਾਸਨ ਤੇ ਭਰੋਸਾ ਹੈ ਕੀ ਉਹ ਬੁੱਤ ਸਥਾਪਤ ਕਰਨ ਦਾ ਨਿਰਮਾਣ ਜਲਦ ਸੁਰੂ ਕਰਵਾਉਣਗੇ. ਜੇਕਰ 01 ਮਹੀਨੇ ਚ ਬੁੱਤ ਲਗਾਉਣ ਦਾ ਕੰਮ ਸ਼ੁਰੂ ਨਹੀ ਕੀਤਾ ਜਾਂਦਾ ਤਾਂ ਅਸੀਂ ਪੂਰੇ ਪੰਜਾਬ ਚ ਆਪਣੇ ਨਿੱਜੀ ਖਰਚੇ ਤੇ ਬੁੱਤਾਂ ਦੀ ਸਥਾਪਣਾ ਕਰਾਗੇ.