ਪਲਾਸਟਿਕ ਤੇ ਪਾਬੰਦੀ, ਅਰਥਵਿਵਸਥਾ ਬਨਾਮ ਵਾਤਾਵਰਨ, ਅਰਮੀਤ ਕੌਰ ਗਾੜਾ ਦਾ ਲੇਖ ਪੜ੍ਹੋ

Daily Samvad
5 Min Read
Punjab Government
WhatsApp Group Join Now
WhatsApp Channel Join Now
⏱️ 5 मिनट पढ़ने का समय|📝 604 शब्द|📅 18 Oct 2021

ਪਲਾਸਟਿਕ ਤੇ ਪਾਬੰਦੀ, ਅਰਥਵਿਵਸਥਾ ਬਨਾਮ ਵਾਤਾਵਰਨ, ਅਰਮੀਤ ਕੌਰ ਗਾੜਾ ਦਾ ਲੇਖ ਪੜ੍ਹੋ

ਅਰਮੀਤ ਕੌਰ ਗਾੜਾ, ਜਲੰਧਰ
ਪਲਾਸਟਿਕ ਤੇ ਪਾਬੰਦੀ, ਅਰਥਵਿਵਸਥਾ ਬਨਾਮ ਵਾਤਾਵਰਨ, ਅਰਮੀਤ ਕੌਰ ਗਾੜਾ ਦਾ ਲੇਖ ਪੜ੍ਹੋਪਲਾਸਟਿਕ ਦੀ ਵਰਤੋਂ ਪਿਛਲੇ ਦੋ ਦਹਾਕਿਆਂ ਤੋਂ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਲਾਸਟਿਕ ਉਦਯੋਗ ਦਾ ਸਾਡੀ ਅਰਥ ਵਿਵਸਥਾ ਵਿੱਚ ਬਹੁਤ ਵੱਡਾ ਯੋਗਦਾਨ ਹੈ, ਪਰ ਇਸ ਦੀ ਕੀਮਤ ਸਾਡਾ ਵਾਤਾਵਰਣ ਭੁਗਤ ਰਿਹਾ ਹੈ। ਆਧੁਨਿਕ ਸੰਸਾਰ ਵਿਚ ਪਲਾਸਟਿਕ ਦੀ ਵਰਤੋਂ ਨਾ ਕਰਨਾ ਕਲਪਨਾ ਤੋਂ ਪਰ੍ਹੇ ਹੈ। ਇਸ ਦਾ ਨੁਕਸਾਨਦੇਹ ਪ੍ਰਭਾਵ ਸਾਰੀ ਦੁਨੀਆਂ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਲਾਸਟਿਕ ਦੀ ਵਰਤੋਂ ਜਿੰਦਗੀ ਦੇ ਹਰ ਖੇਤਰ ਵਿੱਚ ਹੋ ਰਹੀ ਹੈ। ਭਾਵੇਂ ਓਹ ਪਾਣੀ ਦੀਆਂ ਬੋਤਲਾਂ , ਪਲਾਸਟਿਕ ਦੇ ਥੈਲੇ, ਪਾਣੀ ਦੀਆਂ ਟੈਂਕੀਆਂ, ਖਿਡੋਣੇ, ਮਸ਼ੀਨਾਂ ਦੇ ਪੁਰਜੇ ਜਾਂ ਬਿਜਲੀ ਦੇ ਸਵਿੱਚ ਹੀ ਹੋਣ । ਪਲਾਸਟਿਕ ਦੀਆਂ ਕਈ ਕਿਸਮਾਂ ਹਨ ਤੇ ਉਹਨਾ ਕਿਸਮਾਂ ਦੇ ਮੁਤਾਬਿਕ ਹੀ ਇਸ ਦੀ ਵਰਤੋਂ ਵੱਖ ਵੱਖ ਚੀਜਾਂ ਵਿੱਚ ਹੁੰਦੀ ਹੈ। ਅਜਿਹੇ ਸਮੇਂ ਵਿਚ ਮੁੱਦਾ ਹੈ ਕਿ ਕੀ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਲਾਈ ਜਾਵੇ ਤੇ ਇਸ ਦਾ ਕੀ ਨਫਾ ਨੁਕਸਾਨ ਹੈ।

ਆਓ ਸਮਝੀਏ ਕਿ ਪਲਾਸਟਿਕ ਕਿਸ ਤਰ੍ਹਾਂ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਦੂਸਰੀਆਂ ਵਸਤਾਂ ਵਾਂਗ ਘੁੱਲਦਾ ਨਹੀਂ। ਇਸ ਕਰਕੇ ਇਹ ਸਥਾਈ ਪਰਦੂਸ਼ਣ ਹੈ।

ਵਿਗਿਆਨਕ ਖੋਜ ਕਰ ਰਹੇ ਹਨ

ਕੁਦਰਤੀ ਬੈਕਟੀਰੀਆ, ਸੁਕਸਮ ਜੀਵ ਵੀ ਇਸ ਨੂੰ ਖਤਮ ਕਰਨ ਵਿਚ ਸਹਾਇਕ ਨਹੀਂ। ਸਾਰੇ ਦੇਸ਼ ਵੱਖ ਵੱਖ ਤਰ੍ਹਾਂ ਨਾਲ ਇਸ ਉਪਰ ਵਿਗਿਆਨਕ ਖੋਜ ਕਰ ਰਹੇ ਹਨ ਜੋ ਇਸਨੂੰ ਖਤਮ ਕਰਨ ਵਿੱਚ ਸਹਾਈ ਹੋਵੇ, ਪਰ ਹਜੇ ਅਸੀਂ ਕਾਮਯਾਬੀ ਤੋਂ ਪਰੇ ਹੈ। ਪਲਾਸਟਿਕ ਜਦੋਂ ਜ਼ਮੀਨ ਵਿੱਚ ਹੁੰਦਾ ਹੈ ਇਹ ਗੱਲ ਕੇ ਜਮੀਨ ਵਿੱਚਲੇ ਰਸਤੇ ਫਲਾਂ ਸਬਜ਼ੀਆਂ ਤੇ ਖਾਣ ਵਾਲੀਆਂ ਵਸਤਾਂ ਰਾਹੀ ਸਾਡੇ ਸਰੀਰ ਵਿਚ ਜਾ ਰਿਹਾ ਹੈ ।

ਪਲਾਸਟਿਕ ਨੂੰ ਸਾੜਨ ਤੇ ਖਤਰਨਾਕ ਗੈਸ ਦਾ ਰਿਸਾਵ ਹੁੰਦਾ ਹੈ ਜੋ ਸਾਡੀ ਹਵਾ ਨੂੰ ਪਰਦੂਸ਼ਿਤ ਕਰਦਾ ਹੈ। ਸਮੁੰਦਰੀ ਜੀਵਨ ਵੀ ਇਸਦੇ ਪ੍ਰਭਾਵ ਤੋਂ ਬਚਿਆ ਨਹੀਂ ਹੈ, ਅਣਗਿਣਤ ਸਮੁੰਦਰੀ ਜੀਵ ਅਤੇ ਪੰਛੀ ਇਕ ਨਾ ਇਕ ਤਰੀਕੇ ਇਸ ਦੇ ਕਾਰਨ ਮੌਤ ਦੀ ਲਪੇਟ ਵਿਚ ਆ ਰਹੇ ਹਨ।

ਪਲਾਸਟਿਕ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨੇ ਸਾਨੂੰ ਇਸ ਤੇ ਨਿਰਭਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਹਰ ਪਾਸੇ ਪਲਾਸਟਿਕ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ। ਪਲਾਸਟਿਕ ਦੀਆਂ ਕਈ ਕਿਸਮਾਂ ਤੇ ਇੰਨੀਆਂ ਖ਼ਤਰਨਾਕ ਹਨ ਜੋ ਕਿ ਕੈੰਸਰ ਦਾ ਕਾਰਨ ਬਣ ਰਹੀਆਂ ਹਨ। ਅਜਿਹੀ ਇੱਕ ਕਿਸਮ ਪੋਲੀਵਿਨਾਇਲ ਕਲੋਰਾਈਡ ਜਾਂ ਪੀ.ਵੀ.ਸੀ.ਹੈ ।

ਉਪਰੋਕਤ ਜਾਣਕਾਰੀ ਤੋਂ ਅਸੀਂ ਇਹ ਤੇ ਸਮਝ ਲਿਆ ਹੈ ਕੇ ਇਸ ਤੇ ਪਾਬੰਦੀ ਲਗਾਉਣਾ ਕਿਉ ਜਰੂਰੀ ਹੈ। ਆਓ ਇਸਦੇ ਦੂਸਰਾ ਪਹਿਲੂ ਪਲਾਸਟਿਕ ਉਦਯੋਗ ਅਤੇ ਦੇਸ਼ ਦੀ ਅਰਥਵਿਵਸਥਾ ਬਾਰੇ ਵੀ ਜਾਣ ਲਈਏ।

ਪਲਾਸਟਿਕ ਉਦਯੋਗ ਨਾਲ ਕਈ ਲੋਕਾਂ ਦੀ ਜੀਵਨੀ ਚਲਦੀ ਹੈ

ਪਲਾਸਟਿਕ ਇੱਕ ਸਸਤਾ, ਟਿਕਾਊ, ਲੰਬੇ ਸਮੇਂ ਤੱਕ ਤੇ ਟਿਕਣ ਵਾਲਾ ਅਤੇ ਆਸਾਨੀ ਨਾਲ ਵਰਤਿਆ ਜਾਣ ਵਾਲਾ ਪਦਾਰਥ ਹੈ। ਪਲਾਸਟਿਕ ਉਦਯੋਗ ਨਾਲ ਕਈ ਲੋਕਾਂ ਦੀ ਜੀਵਨੀ ਚਲਦੀ ਹੈ। ਪਲਾਸਟਿਕ ਦੀ ਪਾਬੰਦੀ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ । ਜੇ ਅਸੀਂ ਇਸ ਨੂੰ ਕਾਗਜ਼ ਜਾਂ ਕੱਪੜੇ ਨਾਲ ਬਦਲਣ ਦੀ ਸੋਚੀਏ ਤਾਂ ਕੁਝ ਚੀਜ਼ਾਂ ਤੇ ਹਨ ਜੋ ਅਸੀਂ ਬਦਲ ਸਕਦੇ ਹਾਂ ਜਿਵੇਂ ਕਿ ਥੈਲੀਆਂ, ਪਰ ਅਜਿਹੀਆਂ ਬਹੁਤ ਸਾਰੀਆਂ ਵਸਤੂਆਂ ਹਨ ਜਿਨ੍ਹਾਂ ਦਾ ਕੋਈ ਬਦਲ ਨਹੀਂ।

ਖਾਣਾ, ਪਾਣੀ ਆਦਿ ਪਲਾਸਟਿਕ ਦੀਆਂ ਪੈਕਿੰਗ ਵਿੱਚ ਹੀ ਸੁਰੱਖਿਅਤ ਹਨ। ਪਲਾਸਟਿਕ ਉਤਪਾਦਨ ਵਿੱਚ ਹਰ ਸਾਲ 3 ਪ੍ਰਤਿਸ਼ਤ ਦਾ ਵਾਧਾ ਹੋ ਰਿਹਾ ਹੈ । ਇਹ ਕਈ ਅਰਬਾਂ- ਕਰੋੜਾਂ ਦਾ ਉਦਯੋਗ ਹੈ ਇਸਦੀ ਪਾਬੰਦੀ ਨਾਲ ਸਾਰੀ ਵਿਸ਼ਵ ਅਰਥ-ਵਿਵਸਥਾ ਤੇ ਬਹੁਤ ਹੀ ਵਿਨਾਸ਼ਕਾਰੀ ਪ੍ਭਾਵ ਪਵੇਗਾ। ਕਾਗਜ਼ ਦੀ ਵਧੇਰੇ ਵਰਤੋਂ ਨਾਲ ਸਾਡੇ ਵਾਤਾਵਰਨ ਤੇ ਦੁੁਸ਼-ਪ੍ਰਭਾਵ ਪਵੇਗਾ।

ਖਪਤਕਾਰਾਂ ਨੂੰ ਵਧੇਰੇ ਪੈਸੇ ਖਰਚ ਕਰਨੇ ਪੈਣਗੇ

ਖਪਤਕਾਰਾਂ ਨੂੰ ਵਧੇਰੇ ਪੈਸੇ ਖਰਚ ਕਰਨੇ ਪੈਣਗੇ, ਕਿਉਕਿ ਇਸ ਦਾ ਬਦਲ ਮਹਿੰਗਾ ਹੈ। ਕੰਪਨੀਆਂ ਦੇ ਲੋਗੋ ਤੇ ਸੰਪਰਕ ਜਾਣਕਾਰੀ ਦੀ ਛਪਾਈ ਪਲਾਸਟਿਕ ਤੇ ਅਸਾਨੀ ਨਾਲ ਹੋ ਜਾਂਦੀ ਹੈ, ਪਰ ਕਾਗਜ਼ ਜਾਂ ਕਪੜੇ ਤੇ ਔਖੀ ਅਤੇ ਮਹਿੰਗੀ ਹੈ।

ਸੋ ਸੋਚਿਏ ਕਿ ਇਸ ਦਾ ਬਦਲ ਕੀ ਹੈ। ਪਹਿਲਾਂ ਕਿ ਇਸ ਨੂੰ ਹੌਲੀ-ਹੌਲੀ ਤਬਦੀਲ ਕਰੀਏ ਤਾਂ ਕਿ ਸਾਡੀ ਅਰਥਵਿਵਸਥਾ ਨਾਂ ਡਗਮਗਾਏ। ਦੂਸਰਾ ਅਸੀ ਵਿਅਕਤੀਗਤ ਤੌਰ ਤੇ ਇਸ ਦੀ ਵਰਤੋਂ ਘੱਟ ਕਰੀਏ। ਤੀਸਰਾ ਕਿ ਇਸਦਾ ਅਜਿਹਾ ਬਦਲ ਲੱਭਿਆ ਜਾਏ, ਜਿਸ ਨੂੰ ਰੀ-ਸਾਈਕਲ ਕੀਤਾ ਜਾ ਸਕੇ ਔਰ ਜੋ ਕੁਦਰਤ ਲਈ ਸੁਰੱਖਿਅਤ ਹੋਵੇ।

















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *