ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਸ਼ਣ ਪ੍ਰਤਿਯੋਗਤਾ ਦਾ ਆਯੋਜਨ 

Daily Samvad
4 Min Read
Punjab Government
WhatsApp Group Join Now
WhatsApp Channel Join Now
⏱️ 4 मिनट पढ़ने का समय|📝 489 शब्द|📅 09 Mar 2022

ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਸ਼ਣ ਪ੍ਰਤਿਯੋਗਤਾ ਦਾ ਆਯੋਜਨ 

डेली संवाद, जालंधर
ਡੀ.ਏ.ਵੀ ਕਾਲਜ ਦੇ ਐਨ. ਐਸ .ਐਸ ਅਤੇ ਰੈਡ ਰਿਬਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲਿੰਗ-ਸਮਾਨਤਾ ਵਿਸ਼ੇ ‘ਤੇ ਭਾਸ਼ਣ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਮਹਿਲਾ ਸਸ਼ਕਤੀਕਰਨ ਦੇ ਅਧਿਕਾਰ ਅਤੇ ਔਰਤਾਂ ਦੀ ਬਰਾਬਰੀ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਪ੍ਰੋ. ਗੁਰਜੀਤ ਕੌਰ ਵਲੋਂ ਪ੍ਰਿੰਸੀਪਲ ਡਾ. ਐੱਸ.ਕੇ ਅਰੋੜਾ ਅਤੇ ਵਾਇਸ-ਪ੍ਰਿੰਸੀਪਲ ਪ੍ਰੋ.ਸ੍ਰੀਮਤੀ ਅਰਚਨਾ ਉਬਰਾਏ ਜੀ ਦਾ ਸਵਾਗਤ ਕਰਦਿਆਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਦਾ ਜ਼ਿਕਰ ਕੀਤਾ ਗਿਆ ।

ਇਸ ਮੌਕੇ ਪਿ੍ੰਸੀਪਲ ਡਾ. ਐਸ. ਕੇ. ਅਰੋੜਾ ਨੇ ਕਿਹਾ ਕਿ ਅੱਜ 8 ਮਾਰਚ ਦਾ ਦਿਨ ਔਰਤਾਂ ਨੂੰ ਅਧਿਕਾਰ ਅਤੇ ਮਹੱਤਵ ਦੇਣ ਦਾ ਦਿਨ ਹੈ। ਬਹੁਤ ਸਾਰੀਆਂ ਯੋਜਨਾਵਾਂ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ ਤਿਆਰ ਕੀਤੀਆਂ ਜਾਂਦੀਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਇਸ ਦਿਸ਼ਾ ਵਿਚ ਕੰਮ ਕਰ ਰਹੀਆਂ ਹਨ, ਪਰ ਸਫਲਤਾ ਤਾਂ ਹੀ ਪ੍ਰਾਪਤ ਕੀਤੀ ਜਾਏਗੀ ਜੇ ਹਰ ਔਰਤ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਪਹਿਲਾ ਕਦਮ ਚੁੱਕਦੀ ਹੈ।

ਆਪਣੀ ਸਹੀ ਜ਼ਿੰਮ੍ਹੇਵਾਰੀ ਨਿਭਾਉਣ ‘ਤੇ ਜ਼ੋਰ

ਇਕ ਪਾਸੇ ਭਾਰਤ ਵਿਚ ਔਰਤਾਂ ਆਪਣੀ ਬਹਾਦਰੀ, ਸਖਤ ਮਿਹਨਤ ਅਤੇ ਦ੍ਰਿੜਤਾ ਦੇ ਜ਼ੋਰ ‘ਤੇ ਧਰਤੀ ਤੋਂ ਅਸਮਾਨ ਤੱਕ ਦੀਆਂ ਬੁਲੰਦੀਆਂ ਨੂੰ ਛੂਹ ਕੇ ਦੇਸ਼ ਨੂੰ ਮਾਣ ਦਿਵਾ ਰਹੀਆਂ ਅਤੇ ਦੂਜੇ ਪਾਸੇ ਔਰਤਾ ਦਰਿੰਦਗੀ ਦਾ ਜੀਵਨ ਵੀ ਬਸਰ ਕਰ ਰਹੀਆਂ ਹਨ ।ਵਾਇਸ-ਪ੍ਰਿੰਸੀਪਲ ਪ੍ਰੋ.ਸ੍ਰੀਮਤੀ ਅਰਚਨਾ ਉਬਰਾਏ ਜੀ ਨੇ ਭਾਸ਼ਣ ਪ੍ਰਤਿਯੋਗਤਾ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਉਤਸ਼ਾਹਿੱਤ ਕਰਦਿਆਂ ਸਮਾਜ ਵਿੱਚ ਆਪਣੀ ਸਹੀ ਜ਼ਿੰਮ੍ਹੇਵਾਰੀ ਨਿਭਾਉਣ ‘ਤੇ ਜ਼ੋਰ ਦਿੱਤਾ ।

ਵਿਧੂ, ਗਗਨਮੀਤ ਕੌਰ ਜਾਨਵੀ ਆਦਿ ਲੜਕੀਆਂ ਵਲੋਂ ਆਪਣੇ-ਆਪਣੇ ਭਾਸ਼ਣ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਔਰਤ ਨਾ ਤਾਂ ਜਨਮ ਤੋਂ ਪਹਿਲਾਂ ਸੁਰੱਖਿਅਤ ਹੈ ਅਤੇ ਨਾ ਹੀ ਜਨਮ ਤੋਂ ਬਾਅਦ। ਬੇਰਹਿਮੀ ਔਰਤਾਂ ਨਾਲ ਹੋ ਰਹੀ ਹੈ। ਹਰ ਰੋਜ਼ ਅਖਬਾਰਾਂ ਅਤੇ ਨਿ ਨਿਊਜ਼ ਚੈਨਲਾਂ ਵਿਚ ਪੜ੍ਹਦਿਆਂ -ਦੇਖਦਿਆਂ ਅਸੀਂ ਵੇਖਦੇ ਹਾਂ ਕਿ ਛੇੜ-ਛਾੜ ਅਤੇ ਸਮੂਹਿਕ ਬਲਾਤਕਾਰ ਜਿਹੀਆਂ ਘਟਨਾਵਾਂ ਔਰਤਾਂ ਨਾਲ ਵਾਪਰ ਰਹੀਆਂ ਹਨ।

ਔਰਤਾਂ ਸਾਡੇ ਸਮਾਜ ਦਾ ਇਕ ਅਨਿੱਖੜਵਾਂ ਅੰਗ ਹਨ

ਅਜਿਹੀਆਂ ਘਟਨਾਵਾਂ ਸੁਣਦਿਆਂ ਹੀ ਮਨ ਅਤੇ ਤਨ ਦੋਵੇਂ ਭੜਕ ਉੱਠਦੇ ਹਨ, ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਦਿਲ ਦੁਖ ਨਾਲ ਭਰ ਜਾਂਦਾ ਹੈ। ਦੇਸ਼ ਭਰ ਵਿਚ ਔਰਤਾਂ ਕਮਜ਼ੋਰ ਹਨ। ਸਾਨੂੰ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਵਿੱਚ ਇਕੱਠੇ ਹੋਣ ਦੀ ਜਰੂਰਤ ਹੈ । ਇਸ ਮੌਕੇ ਐਨ.ਐਸ.ਐਸ ਦੇ ਕੋਆਰਡੀਨੇਟਰ ਪ੍ਰੋ. ਐੱਸ. ਕੇ. ਮਿੱਢਾ ਨੇ ਧੰਨਵਾਦ ਕਰਦਿਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਇਸ ਦਿਵਸ ਨੂੰ ਵਿਦਿਅਕ, ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਪ੍ਰਾਪਤੀਆਂ ਦੀ ਯਾਦ ਵਿੱਚ ਔਰਤਾਂ ਪ੍ਰਤੀ ਸਤਿਕਾਰ, ਪ੍ਰਸ਼ੰਸਾ ਅਤੇ ਪਿਆਰ ਦਰਸਾਉਂਦਿਆਂ ਇੱਕ ਕਿਹਾ ਕਿ ਔਰਤਾਂ ਸਾਡੇ ਸਮਾਜ ਦਾ ਇਕ ਅਨਿੱਖੜਵਾਂ ਅੰਗ ਹਨ।

ਅਸੀਂ ਔਰਤ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਸ ਜ਼ਿੰਦਗੀ ਵਿੱਚ ਜਿੰਨਾ ਆਦਮੀ ਦੀ ਜਰੂਰਤ ਹੈ, ਓਨੀ ਹੀ ਔਰਤ ਦੀ ਵੀ ਜ਼ਰੂਰਤ ਹੈ। ਇਸ ਲਈ, ਸਾਨੂੰ ਉਨ੍ਹਾਂ ਨੂੰ ਸਤਿਕਾਰ ਅਤੇ ਸਾਰੇ ਅਧਿਕਾਰ ਦੇਣੇ ਚਾਹੀਦਾ ਹਨ,ਉਨ੍ਹਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਚੰਗੇ ਸਮਾਜ ਦੀ ਪਛਾਣ ਉਥੋਂ ਦੇ ਔਰਤ ਵਰਗ ਤੋਂ ਹੀ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੋ. ਸਾਹਿਬ ਸਿੰਘ ਵਲੋਂ ਆਦਮੀ ਅਤੇ ਔਰਤ ਨੂੰ ਸਮਾਜਕ ਕੰਮਾਂ ਵਿੱਚ ਬਰਾਬਰ ਦੀ ਭਾਗੀਦਾਰੀ ‘ਤੇ ਜ਼ੋਰ ਦਿੱਤਾ । ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਪ੍ਰੋ. ਲਵਲੀਨ ਕੌਰ, ਪ੍ਰੋ. ਨਿਧੀ ਅਗਰਵਾਲ, ਪ੍ਰੋ. ਗੀਤਿਕਾ ਪ੍ਰੋ.ਅਰਚਾ ਪ੍ਰੋ.ਨਵਜੋਤ ਕੌਰ ਪ੍ਰੋ.ਕਿਰਨਦੀਪ ਕੌਰ ਪ੍ਰੋ.ਰਜਨਾ ਮੇਘ ਅਤੇ ਵਿਦਿਆਰਥੀ ਮੌਜੂਦ ਸਨ।

अकाली दल के प्रधान सुखबीर बादल ने किया बड़ा खुलासा, देखें

















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *