ਜਲੰਧਰ ਕੈਂਟ ਹਲਕੇ ਵਿੱਚ ਪਰਗਟ ਸਿੰਘ ਦੇ ਹੱਕ ਵਿੱਚ ਜੁੜਿਆ ਜਨ ਸਮੂਹ, ਪਿੰਡ ਉਧੋਪੁਰ ਵਿੱਚ ਸਿੱਕਿਆਂ ਨਾਲ ਤੋਲਿਆ ਗਿਆ ਪਰਗਟ ਸਿੰਘ ਨੂੰ, ਅਕਾਲੀ ਦਲ ਨੂੰ ਵੱਡਾ ਝਟਕਾ, ਪਿੰਡ ਸੂਭਾਨਾ ਦੇ 12 ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ

Daily Samvad
2 Min Read

ਡੇਲੀ ਸੰਵਾਦ, ਜਲੰਧਰ
ਜਲੰਧਰ ਕੈਂਟ ਵਿੱਚ ਕਾਂਗਰਸ ਉਮੀਦਵਾਰ ਪਰਗਟ ਸਿੰਘ ਦੇ ਹੱਕ ਵਿੱਚ ਜਨ ਸਮੂਹ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰਗਟ ਸਿੰਘ ਵਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਪਰਗਟ ਸਿੰਘ ਦੀ ਪ੍ਰੇਰਨਾ ਸਦਕਾ ਸ਼ਹਿਰ ਦੇ ਨਾਲ ਲਗਦੇ ਪਿੰਡ ਸੂਭਾਨਾ ਦੇ 12 ਪਰਿਵਾਰਾਂ ਨੇ ਹਮ ਭਾਰਤੀਆ ਪਾਰਟੀ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ।

ਪਰਗਟ ਸਿੰਘ ਨੇ ਇਨ੍ਹਾਂ ਪਰਿਵਾਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਡੇਵਿਡ (ਹਮ ਭਾਰਤੀਆ ਪਾਰਟੀ), ਮੀਨਾ, ਨੀਤਾ ਮੈਰੀ, ਕਮਲਜੀਤ, ਜਸਵਿੰਦਰ ਕੌਰ, ਸਾਇਮਨ ਕੁਮਾਰ, ਨਵਜੀਤ, ਦਵਿੰਦਰ ਅਤੇ ਯੂਸਫ ਸਾਰੇ ਸੁਭਾਨਾ ਤੋਂ ਅਤੇ ਕੰਨਿਆਵਾਲੀ ਤੋਂ ਲਵਲੀ ਜੋਇਲ, ਐਲਬਰਟ ਮਸੀਹ, ਰੋਬਨਿ ਮਸੀਹ, ਮੂਨ ਸਿੱਧੂ, ਅਭੀ। ਇਨ੍ਹਾਂ ਸਾਰਿਆਂ ਨੇ ਪਾਸਟਰ ਐਥੋਨੀ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ।

ਇਸ ਤੋਂ ਇਲਾਵਾ ਪਰਗਟ ਸਿੰਘ ਨੇ ਹਲਕੇ ਦੇ ਪਿੰਡ ਮੀਰਾਪੁਰ, ਫਤਿਹਪੁਰ, ਹਮੀਰੀ ਖੇੜਾ, ਸ਼ਾਹਪੁਰ, ਬਰਸਾਲ, ਉਧੋਪੁਰ ਅਤੇ ਜਗਰਾਲ ਵਿੱਚ ਚੋਣ ਪ੍ਰਚਾਰ ਕੀਤਾ। ਪਿੰਡ ਉਧੋਪੁਰ ਵਿੱਚ ਪਰਗਟ ਸਿੰਘ ਨੂੰ ਸਿੱਕਿਆ ਨਾਲ ਤੋਲਿਆ ਗਿਆ। ਇਸ ਮੌਕੇ ਤੇ ਪਰਗਟ ਸਿੰਘ ਨੇ ਹਲਕਾ ਵਾਸੀਆਂ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਉਹ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਦੇ ਹੱਕ ਵਿੱਚ ਖੜ੍ਹਨ।

ਉਨ੍ਹਾਂ ਕਿਹਾ ਕਿ ਕਿਸੇ ਵੀ ਲਾਲਚ ਵਿੱਚ ਆ ਕੇ ਹਲਕਾ ਵਾਸੀ ਆਪਣੀ ਵੋਟ ਦੀ ਗਲਤ ਵਰਤੋਂ ਨਾ ਕਰ ਬੈਠਣ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਦੇ ਵਾਸੀਆਂ ਨੇ ਪਰਗਟ ਸਿੰਘ ਨੂੰ ਵਿਸਵਾਸ਼ ਦੁਆਇਆ ਕਿ ਉਹ ਵੱਡੀ ਗਿਣਤੀ ਵਿੱਚ ਪਰਗਟ ਸਿੰਘ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਜੇਤੂ ਬਣਾਉਣਗੇ ਤਾਂ ਜੋ ਉਨ੍ਹਾਂ ਦੇ ਪਿੰਡਾਂ ਦਾ ਵਿਕਾਸ ਹੋਰ ਤੇਜ਼ੀ ਨਾਲ ਹੋ ਸਕੇ।

AAP के नेता पर महिलाओं ने लगाए सनसनीखेज आरोप

https://www.youtube.com/watch?v=-lyVBHecYoQ















Share This Article
Leave a Comment

Leave a Reply

Your email address will not be published. Required fields are marked *