ਜਲੰਧਰ, 14 ਅਪ੍ਰੈਲ
ਗੁਰਦੁਆਰਾ ਪ੍ਰਬੰਧਕ ਕਮੇਟੀ ਬਸਤੀ ਦਾਨਿਸ਼ਮੰਦਾ ਵੱਡਾ ਬਾਜ਼ਾਰ ਵੱਲੋਂ ਅੱਜ ਖਾਲਸਾ ਪੰਥ ਦਾ ਸਿਰਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਜਿਸ ਦੌਰਾਨ ਰਾਗੀ ਜੱਥਿਆਂ ਨੇ ਰਸਭਿੰਨਾ ਕੀਰਤਨ ਅਤੇ ਕਥਾ ਵਿਚਾਰ ਕੀਤਾ ਤੇ ਸੰਗਤਾਂ ਨੇ ਇਹਨਾਂ ਸਮਾਗਮਾਂ ਵਿਚ ਪੂਰੇ ਉਤਸ਼ਾਹ ਨਾਲ ਵੱਧ ਚੜ ਕੇ ਹਿੱਸਾ ਲਿਆ।
ਇਸ ਸਮਾਗਮ ਨੁੰ ਸੰਬੋਧਨ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਖਾਲਸਾ ਪੰਥ ਦੁਨੀਆਂ ਦਾ ਸਿਰਫ ਇਕਲੌਤਾ ਪੰਥ ਹੈ ਜੋ ਆਪਣਾ ਜਨਮ ਦਿਹਾੜਾ ਮਨਾਉਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜ ਕੇ ਨਿਆਰੇ ਖਾਲਸਾ ਪੰਥ ਖਾਲਸਾ ਦੀ ਸਿਰਜਣਾ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਗੁਰਦੁਆਰਾ ਕਮੇਟੀ ਸਿੱਖ ਧਰਮ ਦੀ ਪ੍ਰਫੁੱਲਤਾ ਵਾਸਤੇ ਕੰਮ ਕਰ ਰਹੀ ਹੈ।
ਸਿੰਘ ਸਭਾਵਾਂ ਦਾ ਸਹਿਯੋਗ ਵੀ ਲਵਾਂਗੇ
ਸਰਦਾਰ ਰਾਜ਼ਪਾਲ ਨੇ ਕਿਹਾ ਕਿ ਘਰ ਘਰ ਸਿੱਖੀ ਦੀ ਲਹਿਰ ਚਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਰਦੁਆਰਾ ਕਮੇਟੀ ਦੀ ਟੀਮ ਸਾਰੀ ਸੰਗਤ ਨਾਲ ਮਿਲ ਕੇ ਇਹ ਲਹਿਰ ਚਲਾਏਗੀ ਅਤੇ ਬੱਚਿਆਂ ਨੁੰ ਸਿੱਖੀ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਵਾਸਤੇ ਅਸੀਂ ਹਰ ਇਲਾਕੇ ਵਿਚ ਜਾ ਕੇ ਅੰਮ੍ਰਿਤ ਸੰਚਾਰ ਮੁਹਿੰਮ ਚਲਾਵਾਂਗੇ ਤੇ ਇਸ ਵਾਸਤੇ ਸਿੰਘ ਸਭਾਵਾਂ ਦਾ ਸਹਿਯੋਗ ਵੀ ਲਵਾਂਗੇ।
ਉਹਨਾਂ ਕਿਹਾ ਕਿ ਕਮੇਟੀ ਆਪਣੇ ਇਤਿਹਾਸ ਨੁੰ ਅਜੋਕੀ ਪੀੜੀ ਤੋਂ ਜਾਣੂ ਕਰਵਾਉਣ ਲਈ ਹਰ ਉਪਰਾਲਾ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਵਿਚ ਲਘੂ ਫਿਲਮਾਂ ਰਾਹੀਂ ਬੱਚਿਆਂ ਤੇ ਨੌਜਵਾਨ ਪੀੜੀ ਨੁੰ ਸਿੱਖ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਰਦਾਰ ਰਾਜ਼ਪਾਲ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਵੱਲੋਂ ਅੱਜ ਸੰਗਤਾਂ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਕੇ ਸੰਗਤਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਜਿਸ ਵਿੱਚ ਤਕਰੀਬਨ 100 ਮਰੀਜ਼ਾਂ ਨੇ ਲਾਭ ਲਿਆ ਫ੍ਰੀ ਵਿਚ ਦਵਾਈਆਂ ਵੀ ਦਿੱਤੀਆਂ ਗਈਆਂ।
ਬਹੁਤ ਵੱਡਾ ਸਹਿਯੋਗ ਦਿੱਤਾ ਗਿਆ
ਵਿਸ਼ੇਸ਼ ਤੌਰ ਤੇ ਅਤੇ ਆਮ ਆਦਮੀ ਦੇ ਵਿਧਾਇਕ ਦੇ ਭਰਾ ਸੰਨੀ ਅੰਗੁਰਾਲ, ਅਤੇ ਸਾਬਕਾ ਐਮ ਅੈਲ ਏ , ਸੁਸ਼ੀਲ ਰਿੰਕੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਕਮੇਟੀ ਵੱਲੋਂ ੳੁਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਸਮਾਪਤੀ ਉਪਰੰਤ ਗੁਰੂ ਘਰ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਅੱਜ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਸਰਦਾਰ ਪ੍ਰਦੀਪ ਸਿੰਘ, ਵਿਜੇ ਕੁਮਾਰ ਮੀਤਾ, ਹਰਮਿੰਦਰ ਸਿੰਘ ਇਕਬਾਲ ਸਿੰਘ ਸਤਨਾਮ ਸਿੰਘ ਜਸਪਾਲ ਸਿੰਘ, ਗਗਨਦੀਪ ਸਿੰਘ, ਸੇਵਾਇ ਸਿੰਘ, ਹਰਮਨ ਆਸੀਜਾ, ਮੰਗੀ ਸਿੰਘ ਲਵਿਸ ਅੰਗੁਰਾਲ, ਭਾਈ ਗਗਨਦੀਪ ਸਿੰਘ , ਇਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ।