Sacrifice of Sarvansdaani: ਮਾਤਾ ਗੁਜਰੀ ਜੀ ਜਿਨਾਂ ਦਾ ਸਾਰਾ ਵੰਸ਼ ਮੁਜਲੂਮਾਂ ਦੇ ਰਾਖੇ ਬਣਕੇ ਸਿੱਖੀ ਨਿਭਾਉਂਦੇ ਹੋਏ ਸ਼ਹੀਦੀ ਪਾ ਗਏ

Daily Samvad
4 Min Read

Sacrifice of Sarvansdaani: ਅੱਜ ਮੈਂਨੂੰ ਇਸ ਗੱਲ ਦਾ ਫ਼ਖੱਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਕਰਤਾਰਪੁਰ, ਜਿਲ੍ਹਾ ਜਲੰਧਰ ਕਸਬੇ ਦਾ ਵਸਨੀਕ ਹਾਂ ਜਿੱਥੇ ਜਗਤ ਮਾਤਾ, ਮਾਤਾ ਗੁਜਰੀ ਜੀ ਦਾ ਨਿਵਾਸ ਸਥਾਨ ਹੈ. ਮਾਤਾ ਗੁਜਰੀ ਜੀ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸਨ ਕੌਰ ਜੀ ਦੀ ਸਪੁੱਤਰੀ ਬੀਬੀ ਗੁਜਰੀ ਅਤੇ (ਗੁਰੂ) ਤੇਗ ਬਹਾਦੁਰ ਜੀ ਦਾ ਵਿਆਹ ਕਰਤਾਰਪੁਰ ਦੀ ਪਾਵਨ ਧਰਤੀ ਤੇ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜੂਰੀ ਵਿੱਚ 1632 ਈ. ਨੂੰ ਹੋਇਆ।

ये भी पढ़ें: ट्रैवल एजैंट विनय हरि के खिलाफ DCP से शिकायत, FIR दर्ज करने की मांग

ਜਿੱਥੇ ਹੁਣ ਮਾਤਾ ਗੁਜ਼ਰੀ (ਗੁਜਰ ਕੌਰ) ਗੁਰਦੁਆਰਾ ਸ਼ਸੋਭਿਤ ਹੈ। ਫਿਰ ਅਨੰਦਪੁਰ ਸਾਹਿਬ ਵਿਖੇ ਗੁਰਦੇਵ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾਅ ਕੇ ਅਰਦਾਸ ਕੀਤੀ ਕਿ ਮੇਰੀ (ਸਿੱਖੀ) ਨਿੱਭ ਜਾਵੇ ਸਚਮੁੱਚ ਹੀ ਮਾਤਾ ਗੁਜਰੀ ਜੀ ਜਿਨਾਂ ਦਾ ਸਾਰਾ ਵੰਸ਼ ਮੁਜਲੂਮਾਂ ਦੇ ਰਾਖੇ ਬਣਕੇ ਸਿੱਖੀ ਨਿਭਾਉਂਦੇ ਹੋਏ ਸ਼ਹੀਦੀ ਪਾ ਗਏ।

ਸਰਵੰਸਦਾਨੀ ਦੀ ਕੁਰਬਾਨੀ

ਸਦਾਂ ਹੁੰਦੀ ਮਹਿੰਮਾ ਅਕਾਲ ਪੁਰਖ ਦੀ,
ਸੰਗਤਾਂ ਨਿਹਾਲ ਹੁੰਦੀਆਂ ਉਸਤੱਤ ਸੁਣ ਕੇ ਜੀ।
ਅਨੰਦਪੁਰੀ ਵਿੱਚ ਰਹਿੰਦਾ ਸੀ ਸਦਾਂ ਅਨੰਦ ਛਾਇਆ,
ਸਭ ਗੁਰਬਾਣੀ ਦੀ ਧੁੰਨ ਵਿੱਚ ਮਸਤ ਸੀ ਜੀ।
ਮੁਗਲਾਂ ਸੋਚਿਆ ਧਰਮ ਬਦਲਾ ਦਈਏ,
ਹੋਵੇ ਮੁਸਲਮਾਨਾਂ ਦਾ ਰਾਜ ਸਭ ਪਾਸੇ ਜੀ।
ਬਣ ਕੇ ਤਿਲਕ ਜੰਝੂ ਦੇ ਰਾਖੇ,
ਗੁਰ ਤੇਗ ਬਹਾਦਰ ਬਲਿਦਾਨ ਦੇ ਗਏ ਜੀ।
ਫਿਰ ਵੀ ਹੈਂਕੜ ਮੁਗਲਾਂ ਨਾ ਛੱਡੀ,
ਮੱਥਾ ਸੰਤ ਸਿਪਾਹੀ ਨਾਲ ਲਾਉਣ ਲੱਗੇ ਜੀ।
ਸਵਾ ਲੱਖ ਨਾਲ ਲੜੇ ਸਿੰਘ ਕੱਲਾ,
ਵੱਡੇ ਸਾਹਿਬਜ਼ਾਦੇ ਵੀ ਵੈਰੀ ਨੂੰ ਭਾਜੜਾ ਪਾਉਂਦੇ ਜੀ।
ਗੁਰੂ ਪਿਤਾ ਦੀਆਂ ਨਜ਼ਰਾਂ ਦੇ ਸਾਵੇਂ,
ਦੋਵੇਂ ਸੂਰਮੇ ਸ਼ਹੀਦੀਆ ਪਾ ਗਏ ਜੀ।
ਸ਼ਹੀਦ ਹੋਏ ਪੁੱਤਰਾਂ ਨੂੰ ਮੋਹ ਰਤਾ ਨਾ ਜਤਾਇਆ,
ਭਾਈ ਦਇਆ ਸਿੰਘ ਨੇ ਸ਼ਹੀਦਾਂ ਨੂੰ ਲਾਡ ਲਡਾਇਆ ਜੀ।
ਗੁਰੂ ਜੀ ਫਰਮਾਇਆ ਇਹ ਸਾਰੇ ਹਨ ਲਾਲ ਮੇਰੇ,
ਜਿਨ੍ਹਾਂ ਨੇ ਤਨੋ ਮਨੋ ਸਿੱਖੀ ਸਿਦੱਕ ਨੂੰ ਨਿਭਾਇਆ ਜੀ।
ਆਵੋ ਪੈਂਡਾ ਹੈ ਹੋਰ ਲੰਮਾ ਮੰਜਿਲਾਂ ਨੂੰ ਸਰ ਕਰਨਾ,
ਪੈ ਗਿਆ ਵਿਛੋੜਾ ਸਰਸਾ ਨਦੀ ਕਿਨਾਰੇ ਜੀ।
ਮਾਂ ਗੁਜਰੀ ਤੇ ਗੁਰਾਂ ਦੇ ਲਾਲ ਛੋਟੇ ਜੰਗਲ ਵਿੱਚ ਭਟਕੇ,
ਗੰਗੂ ਪਾਪੀ ਲੈ ਗਿਆ ਘਰ ਆਪਣੇ ਦੇ ਝੂੱਠੇ ਸਹਾਰੇ ਜੀ।
ਸੂਬੇ ਸਰਹਿੰਦ ਦੇ ਨੂੰ ਜਾ ਉਸ ਖ਼ਬਰ ਦਿੱਤੀ,
ਮਹੀਨਾ ਪੋਹ ਦਾ ਸਿਖ਼ਰਾਂ ਦੇ ਉੱਤੇ,
ਕੋਰੇ ਕਕਰਾਂ ਨਾਲ ਠਰੇ ਸੀਨਾ ਸਭ ਦਾ ਜੀ।
ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਠੰਡੇ ਬਰੁਜ਼ ਚ ਬਿਠਾਇਆ ਜੀ।
ਸੂਬੇ ਲਾਈ ਜੱਦ ਕਚਹਿਰੀ ਦਿੱਤੇ ਲਾਲਚ ਬਥੇਰੇ ਸੀ,
ਆਖੇ ਧਰਮ ਮੁਸਲਮਾਨ ਅਪਣਾ ਲਵੋ ਤੇ ਜਾਨ ਆਪਣੀ ਬਚੋ ਲਵੋ ਜੀ।
ਸਾਨੂੰ ਬਾਹਲੇ ਲਾਲਚਾਂ ਤੇ ਗੱਲਾਂ ਵਿੱਚ ਮਿਲ ਕੇ ਨਾ ਪਾਵੋ,
ਅੱਗੋਂ ਪਲੱਟ ਕੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਆਖਿਆ ਜੀ।
ਫਿਰ ਜੁਲਮ ਦੀ ਹੱਦ ਹੋਈ ਨੀਹਾਂ ਵਿੱਚ ਚਿਨਣ ਦਾ ਹੁਕਮ ਦਿੱਤਾ,
ਸੁਣ ਕੇ ਜਵਾਬ ਦਿੱਤਾ ਸਾਡਾ ਧਰਮ ਹੈ ਮਜਲੂਮਾਂ ਲਈ ਲੜਣਾ ਜੀ।
ਆਖਰ ਛੋਟੇ ਲਾਲਾਂ ਨੂੰ ਜਿੰਦੇ ਦੀਵਾਰ ਵਿੱਚ ਚਿਨਣਾ ਸ਼ੁਰੂ ਕੀਤਾ,
ਭਾਣੇ ਵਿੱਚ ਰਹਿ ਕੇ ਗੁਰੂਦੇਵ ਦਾਦੇ ਦੀ ਗੋਦ ਵਿੱਚ ਜਾ ਬੈਠੇ ਜੀ।
ਧਰਤ ਅਕਾਸ ਤੇ ਦਿਸ਼ਾਵਾ ਚਾਰੇ ਵੇਖ ਕੇ ਵੇਲੇ ਨੂੰ ਕੁਰਲਾਉਣ ਲੱਗੇ,
ਲਾਲ ਗੋਬਿੰਦ ਦੇ ਧਰਮ ਹਿੱਤ ਜਿੰਦਾਂ ਚਾਰੇ ਵਾਰ ਗਏ ਜੀ।
ਸੁਣ ਕੇ ਵਾਕਿਆ ੋ ਫ਼ਕੀਰਾ ੋ ਇਹ ਸਾਰਾ ਮਾਂ ਗੁਜਰੀ ਵੀ ਸ਼ਾਹੀਦੀ ਪਾ ਗਏ,
ਰਹਿੰਦੀ ਦੁਨੀਆਂ ਤੱਕ ਯਾਦ ਰਹੂ ਸਰਵੰਸਦਾਨੀ ਦੀ ਕੁਰਬਾਨੀ ਜੀ।
ਜਿਨ੍ਹਾਂ ਚੜਦੀ ਕਲਾ ਤੇ ਭਾਣੇ ਵਿੱਚ ਰਹਿਣ ਦੀ ਦਾਤ ਬਖ਼ਸੀ,
ਰਹਿੰਦੀ ਦੁਨੀਆਂ ਤੱਕ ਯਾਦ ਰਹੂ ਸਰਵੰਸਦਾਨੀ ਦੀ ਕੁਰਬਾਨੀ ਜੀ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਲੇਖਕ ਪੰਜਾਬੀ ਭਾਸ਼ਾ ਵਿਭਾਗ,ਪਟਿਆਲਾ,ਪੰਜਾਬ ਅਤੇ
ਲੇਖਕ ਪੰਜਾਬੀ ਸਾਹਿਤਕ ਅਕਦਮੀ, ਹਰਿਆਣਾ,ਪੰਚਕੂਲਾ,
ਆਰੀਆ ਨਗਰ, ਕਰਤਾਰਪੁਰ,
ਵਿਨੋਦ ਕੁਮਾਰ ਵਾਲੀ ਗਲੀ,
ਜਲੰਧਰ।
ਮੋ.ਨੰ: 098721 97326

ये भी पढ़ें: जालंधर में होटल Empire Square और Deck5 होगा सील















Share This Article
Leave a Comment

Leave a Reply

Your email address will not be published. Required fields are marked *